ਊਂ ਗੱਲ ਏ ਇੱਕ
ਇੱਕ ਪਾਸੇ ਕਾਨੂੰਨ ਜੀ ਆਂਹਦੇ ਜਨਤਕ ਥਾਵਾਂ 'ਤੇ ਜਾਤੀਸੂਚਕ ਸ਼ਬਦ ਇਸਤੇਮਾਲ ਨੀ ਕਰਨੇ, ਦੂਜੇ ਪਾਸੇ ਥਾਂ-ਥਾਂ ਜਾਤੀ ਸਰਟੀਫ਼ਿਕੇਟਾਂ ਦੀ ਮੰਗ ਕੀਤੀ ਜਾਂਦੀ ਹੈ, ਕਾਗਜਾਂ-ਪੱਤਰਾਂ 'ਤੇ ਜਾਤ ਲਿਖਣੀ ਪੈਂਦੀ ਹੈ...
ਅਗਿਆਤ
ਠਾਹ ਸੋਟਾ
ਚਮਤਕਾਰ ਮੰਨਣੇ ਹਨ ਤਾਂ ਫੇਰ ਹਰ ਧਰਮ ਦੇ ਮੰਨੋ, ਏਦਾਂ ਨੀ ਕਿ ਦੂਜੇ ਧਰਮ ਦੇ ਚਮਤਕਾਰ ਰੱਦ ਕਰਨ ਵੇਲੇ ਤਰਕਵਾਦੀ ਹੋ ਜਾਈਏ ਤੇ ਆਵਦੇ ਚਮਤਕਾਰ ਮਨਵਾਉਣ ਵੇਲੇ ਸ਼ਰਧਾ ਦੇ ਵਾਸਤੇ ਪਾਉਣ ਲੱਗ ਜਾਈਏ...
ਅਗਿਆਤ
ਵਲਵਲੇ
ਨਾ ਚਾਹੁੰਦੇ ਹੋਏ ਵੀ ਕਈ ਵਾਰ ਓਹੀ ਬੂਟਾ ਵੱਢਣਾ ਪੈ ਜਾਂਦਾ, ਬੇਸਬਰੀ ਨਾਲ ਜੀਹਦੇ ਫ਼ਲ ਦੀ ਉਡੀਕ ਕਰ ਰਹੇ ਹੋਈਏ...
ਅਗਿਆਤ
ਊਂ ਗੱਲ ਏ ਇੱਕ
ਫਲਾਂ ਲੱਦੇ ਬਾਗ਼ ਉਜਾੜ ਕੇ ਬਣਾਏ ਧਾਰਮਿਕ ਡੇਰੇ ਵਿੱਚ ਰੋਜ਼ਾਨਾ ਹਜ਼ਾਰਾਂ ਲੋਕਾਂ ਵੱਲੋਂ ਨੱਕ ਰਗੜ-ਰਗੜ ਕੇ ਫ਼ਲ ਦੀ ਮੰਗ ਕੀਤੀ ਜਾਂਦੀ ਐ... ਓਧਰੋਂ ਜਗ੍ਹਾ ਦੇ ਮਾਲਕ ਦੀ ਕਮਾਈ ਵੀ ਕਈ ਗੁਣਾ ਵਧ ਗਈ ਕਿਉਂਕਿ ਪਹਿਲਾਂ ਰਾਖੀ ਤੇ ਮਿਹਨਤ ਕਰਨੀ ਪੈਂਦੀ ਸੀ, ਹੁਣ ਬਸ ਚੜਾਵਾ ਹੂੰਝ ਲੈਣਾ ਹੁੰਦਾ...
ਅਗਿਆਤ
ਖੜਕਵਾਂ ਵਿਚਾਰ
ਗ਼ੁਲਾਮੀ ਤਾਂ ਗ਼ੁਲਾਮੀ ਏ, ਚਾਹੇ ਅੰਗਰੇਜ਼ਾਂ ਦੀ ਚਾਹੇ ਲੀਡਰਾਂ, ਬਾਬਿਆਂ ਤੇ ਘੜੰਮਚੌਧਰੀਆਂ ਦੀ...
ਅਗਿਆਤ
ਖੜਕਵਾਂ ਵਿਚਾਰ
ਪੰਜਾਬ ਨਾਲ ਦੁਸ਼ਮਣੀ ਕਮਾਉਣ ਲਈ ਹੁਣ ਮੁਗਲਾਂ ਜਾਂ ਅੰਗਰੇਜ਼ਾਂ ਦਾ ਸਾਥ ਦੇਣ ਦੀ ਲੋੜ ਨਹੀਂ, ਮੌਜੂਦਾ ਭਾਰਤੀ ਹਕੂਮਤੀ ਸਿਸਟਮ ਦਾ ਸਮਰਥਨ ਕਰਦੇ ਰਹੋ...
ਅਗਿਆਤ
ਖੜਕਵਾਂ ਵਿਚਾਰ
ਉਹ ਵਿਅਕਤੀ ਜੋ ਭੀੜ ਮਗਰ ਲੱਗਦਾ ਹੈ, ਭੀੜ ਤੋਂ ਅੱਗੇ ਨਹੀਂ ਜਾ ਸਕਦਾ। ਪਰ ਇਕੱਲਾ ਚੱਲ ਰਿਹਾ ਵਿਅਕਤੀ ਓਥੇ ਵੀ ਪਹੁੰਚ ਸਕਦਾ ਜਿੱਥੇ ਪਹਿਲਾਂ ਕੋਈ ਨਹੀਂ ਪਹੁੰਚਿਆ...
ਅਗਿਆਤ
ਖੜਕਵਾਂ ਵਿਚਾਰ
ਮੌਜੂਦਾ ਸਰਕਾਰੀ ਲੁਟੇਰਿਆਂ ਦਾ ਮੁਕਾਬਲਾ ਸ਼ਾਂਤੀ, ਗੱਲਬਾਤ, ਸੰਵਾਦ, ਵੋਟਾਂ, ਕਾਨੂੰਨ ਵਗੈਰਾ ਨਾਲ ਨਹੀਂ, ਸਿਰਫ਼ ਗੋਲੀ ਨਾਲ ਕੀਤਾ ਜਾ ਸਕਦਾ...
ਅਗਿਆਤ
ਖੜਕਵਾਂ ਵਿਚਾਰ
ਤੁਹਾਡੇ ਕਿਸੇ ਨਜ਼ਦੀਕੀ 'ਚ ਕਿਸੇ ਕੰਮ ਦੀ ਖਾਸੀਅਤ ਹੈ ਪਰ ਕੁੱਝ ਕਮੀਆਂ ਵੀ ਹਨ ਤਾਂ ਉਸਨੂੰ ਸਮਝਾਉਣਾ ਤੁਹਾਡਾ ਫ਼ਰਜ਼ ਹੈ, ਪਰ ਜੇ ਉਹ ਸਮਝਣਾ ਹੀ ਨਾ ਚਾਹਵੇ ਤਾਂ ਆਖਰੀ ਕੋਸ਼ਿਸ਼ ਵਜੋਂ ਉਸਤੋਂ ਦੂਰ ਹੋ ਜਾਵੋ... ਤੇ ਜੇ ਕੋਈ ਉਲਟਾ ਤੁਹਾਨੂੰ ਟੈਨਸ਼ਨ ਦੇਣਾ ਜਾਂ ਨੁਕਸਾਨ ਪੁਚਾਉਣਾ ਸ਼ੁਰੂ ਕਰ ਦੇਵੇ ਤਾਂ ਉਸਨੂੰ ਹਮੇਸ਼ਾ ਲਈ ਆਪਣੀ ਜ਼ਿੰਦਗੀ 'ਚੋਂ ਦਫ਼ਾ ਕਰ ਦੇਵੋ...
ਅਗਿਆਤ
ਮਿੰਨੀ ਕਹਾਣੀ
ਸਾਰੇ ਉਸਦੀ ਕਬਰ 'ਤੇ ਫੁੱਲ ਭੇਟ ਕਰ ਰਹੇ ਸਨ ਤੇ ਨਕਲੀ ਜਿਹੇ ਚਿਹਰੇ ਬਣਾ ਇੱਕ-ਦੂਜੇ ਦੇ ਗਲ ਲੱਗ ਫੋਟੋ ਕਰਾ ਰਹੇ ਸਨ। ਉਹ ਅਖੀਰ 'ਤੇ ਆਇਆ, ਦੂਜਿਆਂ ਨੂੰ ਦੇਖ ਉਸਨੇ ਵੀ ਇੱਕ ਡੱਕਾ ਜਿਹਾ ਕਬਰ 'ਤੇ ਰੱਖਿਆ, ਕਾਫ਼ੀ ਸਮਾਂ ਬੈਠਾ ਹੰਝੂ ਕੇਰਦਾ ਰਿਹਾ ਤੇ ਫਿਰ ਵਾਪਸ ਚਲਾ ਗਿਆ। ਉਸਦੀ ਫੋਟੋ ਖਿੱਚਣ ਵਾਲਾ ਜਾਂ ਗਲ ਲਾਉਣ ਵਾਲਾ ਕੋਈ ਨਹੀਂ ਸੀ, ਕਿਉਂਕਿ ਉਹ ਇੱਕ ਅਵਾਰਾ ਕੁੱਤਾ ਸੀ, ਜਿਸਨੂੰ ਕਬਰ ਅੰਦਰਲਾ ਇਨਸਾਨ ਕੁੱਝ ਮਹੀਨਿਆਂ ਤੋਂ ਰੋਜ਼ ਆਪਣੇ ਹਿੱਸੇ 'ਚੋਂ ਬੁਰਕੀ ਪਾਉਂਦਾ ਸੀ...
@Agiyat #Animals
ਖੜਕਵਾਂ ਵਿਚਾਰ
ਜਿਨ੍ਹਾਂ ਦੇ ਵੱਡ-ਵਡੇਰੇ ਦੁਸ਼ਮਣ ਨਾਲ ਰਲਕੇ ਪੰਜਾਬ ਨੂੰ ਲੁੱਟਦੇ ਰਹੇ ਹੋਣ, ਗ਼ਦਾਰੀ ਜਿਨ੍ਹਾਂ ਦੇ ਖੂਨ 'ਚ ਘੁਲੀ ਹੋਵੇ, ਜਿਨ੍ਹਾਂ ਗ਼ਰੀਬਾਂ ਤੇ ਨਿਹੱਥਿਆਂ ਦੀਆਂ ਲੋਥਾਂ ਉੱਤੇ ਮਹਿਲ ਉਸਾਰੇ ਹੋਣ, ਉਹ ਪੰਜਾਬ ਦੀ ਸੱਤਾ ਕਿਵੇਂ ਕਿਸੇ ਹੋਰ ਦੇ ਹੱਥੀਂ ਜਾਣ ਦੇਣਗੇ..!
ਅਗਿਆਤ
ਖੜਕਵਾਂ ਵਿਚਾਰ
ਜੇ ਤੁਸੀਂ ਪੰਛੀਆਂ ਦੀ ਅਵਾਜ਼ ਸੁਣਨਾ ਚਾਹੁੰਦੇ ਹੋ ਤਾਂ ਰੁੱਖ ਲਗਾਓ ਨਾ ਕਿ ਪਿੰਜਰਾ ਖਰੀਦੋ...
ਅਗਿਆਤ
ਖੜਕਵਾਂ ਵਿਚਾਰ
ਆਪਣੀ ਔਲਾਦ ਨੂੰ ਬਾਲਗ਼ ਹੋਣ 'ਤੇ ਵੀ ਜੇ ਤੁਸੀਂ ਖੁਦਮੁਖਤਿਆਰੀ ਨਹੀਂ ਦਿੰਦੇ, ਟੋਕਾ-ਟਾਕੀ ਜਾਂ ਕੁੱਟ-ਮਾਰ ਕਰ ਰਹੇ ਹੋ ਤਾਂ ਤੁਸੀਂ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਰਹੇ ਹੋ...
ਅਗਿਆਤ
ਮਾਡਰਨ ਟਰੁੱਥ
ਦੇਸ਼ ਦੀਆਂ ਅਦਾਲਤਾਂ ਤਾਂ ਝੂਠ ਨੂੰ ਸੱਚ ਬਣਾਉਣ 'ਚ ਮਾਹਿਰ ਹੈਨ ਈ, ਪਰ ਹੁਣ ਫ਼ੇਸਬੁੱਕੀਏ ਵਿਦਵਾਨ ਤੇ ਪਿਛਲੱਗ ਵੀ ਮੁਹਾਰਤ ਹਾਸਲ ਕਰਦੇ ਜਾ ਰਹੇ ਨੇ। ਦੋ ਸੂਰਜ ਦਿਸਣੇ, ਹਵਾ 'ਚ ਕਰੰਟ ਲੱਗਣਾ, 5G ਨਾਲ ਕੋਰੋਨਾ ਹੋਣਾ ਆਦਿ ਪ੍ਰਤੱਖ ਉਦਾਹਰਣਾਂ ਹਨ...
ਅਗਿਆਤ
ਗੋਡੇ ਚਾਹੇ ਗਿੱਟੇ
ਸ਼ੋਸ਼ਲ-ਮੀਡੀਆ ਨੂੰ ਆਇਆਂ ਅਜੇ 5-10 ਸਾਲ ਈ ਹੋਏ ਹਨ ਪਰ ਏਨੇ ਕੁ ਸਮੇਂ 'ਚ ਈ ਪੰਜਾਬੀਆਂ ਨੇ ਸ਼ਹੀਦੀ ਦੀ ਪਰਿਭਾਸ਼ਾ ਸਸਤੀ ਤੇ ਹਲਕੀ ਕਰਤੀ...
ਅਗਿਆਤ
ਡੂੰਘੇ ਬੋਲ
ਕਦੇ ਨਾ ਕਦੇ ਤੁਹਾਡੇ ਕਦਰਦਾਨ ਖ਼ੁਦ-ਬ-ਖ਼ੁਦ ਮਖੌਟਾ ਲਾਹ ਕੇ ਆਪਣਾ ਅਸਲੀ ਰੂਪ ਦਿਖਾ ਈ ਦਿੰਦੇ ਨੇ, ਨਹੀਂ ਤਾਂ ਵਕਤ ਉਨ੍ਹਾਂ ਦੇ ਮਖੌਟੇ ਉਤਾਰ ਦਿੰਦਾ ਏ...
ਅਗਿਆਤ
ਖੜਕਵਾਂ ਵਿਚਾਰ
ਜਿਸ ਕੌਮ ਕੋਲ ਆਪਣਾ ਝੰਡਾ ਹੋਵੇ, ਓਹਨੂੰ ਕੋਈ ਹੋਰ ਝੰਡਾ ਚੁੱਕਣ ਦੀ ਲੋੜ ਨਹੀਂ ਪੈਂਦੀ...
ਅਗਿਆਤ
ਖੜਕਵਾਂ ਵਿਚਾਰ
ਸਾਂਝੇ ਨਿਸ਼ਾਨੇ ਦੀ ਪੂਰਤੀ ਲਈ ਸੰਗਠਿਤ ਢਾਂਚਾ ਹੋਣਾ ਅਤਿ ਜ਼ਰੂਰੀ ਹੈ, ਪਰ ਜੇ ਸੰਗਠਨ ਵਧਣੇ ਸ਼ੁਰੂ ਹੋ ਜਾਣ ਤਾਂ ਨਿਸ਼ਾਨਾ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ...
ਅਗਿਆਤ
ਟੋਟਕਾ
ਕਿਤਾਬ ਨੇ ਦਾਰੂ ਦੀ ਬੋਤਲ ਨੂੰ ਮੇਹਣਾ ਮਾਰਿਆ, ਤੈਨੂੰ ਸ਼ਰਮ ਨਾ ਆਈ, ਹੁਣ ਮੇਰੇ ਸੋਹਣੇ ਪੰਜਾਬ ਦੀ ਧਰਤੀ 'ਤੇ ਲਾਇਬ੍ਰੇਰੀ ਦਾ ਬੋਰਡ ਲਾ ਕੇ ਵਿਕਣਾ ਸ਼ੁਰੂ ਕਰਤਾ..!!
ਬੋਤਲ ਨੇ ਮੁਸਕੜੀਏਂ ਕਿਹਾ, ਜਦੋਂ 'ਠੇਕਾ ਕਿਤਾਬ' ਸ਼ੁਰੂ ਕੀਤਾ ਸੀ, ਓਦੋਂ ਥੋਡੀ ਸ਼ਰਮ ਕਿੱਥੇ ਸੀ..!!
ਅਗਿਆਤ @Agiyat
ਖੜਕਵਾਂ ਵਿਚਾਰ
ਜੇ ਕਿਸੇ ਕੋਲ ਰਹਿਣ ਲਈ ਘਰ ਨਹੀਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਸਨੂੰ ਜੀਣ ਦਾ ਹੱਕ ਨਹੀਂ...
ਅਗਿਆਤ
ਖੜਕਵਾਂ ਵਿਚਾਰ
ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੋ ਕਿ ਦੂਜਿਆਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਹੈ, ਤਾਂ ਤੁਸੀਂ ਇਹ ਸਿਖਾ ਰਹੇ ਹੁੰਦੇ ਹੋ ਕਿ ਤੁਹਾਡੇ ਆਸ-ਪਾਸ ਦੇ ਲੋਕ ਤੁਹਾਡੇ ਦੋਸਤ ਨਹੀਂ ਬਲਕਿ ਦੁਸ਼ਮਣ ਹਨ...
ਅਗਿਆਤ
ਖੜਕਵਾਂ ਵਿਚਾਰ
ਥੱਕੇ ਹੋਏ ਅਣਖੀ ਪੰਜਾਬੀ ਕਿਸੇ ਕੋਝੇ ਗੁਨਾਹਗਾਰ ਨੂੰ ਇਤਿਹਾਸਕ ਰਹੁਰੀਤਾਂ ਮੁਤਾਬਕ ਸਜ਼ਾ ਦੇਣ ਦੀ ਬਜਾਏ ਹੁਣ ਏਨੇ 'ਚ ਵਿਰ ਜਾਂਦੇ ਨੇ ਵਈ ਪੁਲਸ ਆ ਕੇ ਦੋਸ਼ੀ ਨੂੰ ਲੈਗੀ ਜਾਂ ਮਾੜੀ-ਮੋਟੀ ਰਪਟ ਲਿਖਲੀ, ਲੋਕਾਂ ਤੋਂ ਬਿਆਨ ਲੈਲੈ...
ਅਗਿਆਤ
ਕੰਧ 'ਤੇ ਲਿਖਿਆ
ਅਗਲੇ ਕੁੱਝ ਦਹਾਕੇ ਗਲੋਬਲ ਵਾਰਮਿੰਗ ਲਈ ਬਹੁਤ ਅਹਿਮ ਹਨ, ਓਹੀ ਦੇਸ਼ ਦੀ ਪਰਜਾ ਬਚੇਗੀ ਜਿੱਥੋਂ ਦੀਆਂ ਸਰਕਾਰਾਂ ਵਾਤਾਵਰਨ ਤੇ ਕੁਦਰਤ ਨੂੰ ਪਹਿਲ ਦੇਣਗੀਆਂ...
ਅਗਿਆਤ
(ਸਿਆਸੀ ਟੋਟਕਾ)
ਧਰਮਰਾਜ ਨੇ ਸੂਰ ਨੂੰ ਪੁੱਛਿਆ, "ਹਾਂ ਵਈ ਭਲਵਾਨ! ਤੈਨੂੰ ਸਵਰਗ ਭੇਜ ਦੇਈਏ ਸਵਰਗ..?"
ਸੂਰ ਆਂਹਦਾ "ਜੀ, ਓਥੇ ਕੀ ਮਿਲੂਗਾ..?"
ਧਰਮਰਾਜ ਆਂਹਦਾ "ਓਥੇ ਕਾਜੂ, ਬਦਾਮ, ਹੋਰ ਮੇਵੇ, ਹਰ ਤਰ੍ਹਾਂ ਦੀ ਮਿਠਿਆਈ, ਭਾਂਤ-ਸੁਭਾਂਤੇ ਫ਼ਲ, ਗੱਲ ਕੀ ਦੁਨੀਆਂ ਦਾ ਸਭ ਕੁੱਝ ਮਿਲੂ ਖਾਣ-ਪੀਣ ਲਈ..."
ਅੱਗੋਂ ਸੂਰ ਨੇ ਪੁੱਛਿਆ "ਧਰਮਰਾਜ ਜੀ, ਕੀ ਓਥੇ ਗੂੰਹ ਮਿਲੂਗਾ..?
ਧਰਮਰਾਜ ਡੇਲੇ ਟੱਡ ਕੇ ਭੌਂਤਰਿਆ "ਹੈਅ..!! ਕੀ ਕਿਹਾ..!
ਸੂਰ "ਜੀ ਓਹੀ, ਜੋ ਤੁਹਾਨੂੰ ਸੁਣਿਆ..."
ਧਰਮਰਾਜ ਆਂਹਦਾ "ਜਾਹ ਓਏ ਪਰਾਂ ਮਰ..! ਓਹ ਸਵਰਗ ਐ ਸਵਰਗ, ਐਹੇ ਜੀ ਚੀਜ਼ ਨੀ ਮਿਲਦੀ ਓਥੇ..."
ਸੂਰ ਆਂਹਦਾ "ਤਾਂ ਫਰ ਯਾਰ ਹੁਣੀਂ ਏਥੇ ਈ ਠੀਕ ਨੇ..."
(ਅਗਿਆਤ)
ਖੜਕਵਾਂ ਵਿਚਾਰ
ਆਪਣੀ ਔਲਾਦ ਦੇ ਬਾਲਗ਼ ਹੋਣ ਤੋਂ ਬਾਦ ਵੀ ਜੇ ਤੁਸੀਂ ਸਮਝਾ ਰਹੇ ਹੋ ਤਾਂ ਕਮੀ ਤੁਹਾਡੇ 'ਚ ਵੀ ਹੈ...
ਅਗਿਆਤ
ਮਾਡਰਨ ਟਰੁੱਥ
ਜਿਸ ਦਿਨ ਮਨੁੱਖ ਨੇ ਪਹਿਲਾ ਨਕਲੀ ਦਰੱਖਤ ਜਾਂ ਨਕਲੀ ਪੰਛੀ ਬਣਾਇਆ, ਧਰਤੀ ਦਾ ਸੱਤਿਆਨਾਸ਼ ਓਸੇ ਦਿਨ ਤੋਂ ਸ਼ੁਰੂ ਹੋ ਗਿਆ ਸੀ...
ਅਗਿਆਤ
ਖੜਕਵਾਂ ਵਿਚਾਰ
ਲੜਾਈ ਚਾਹੇ ਹੱਕਾਂ ਲਈ ਹੋਵੇ ਚਾਹੇ ਅਜ਼ਾਦੀ ਦੀ, ਗੱਲਬਾਤ, ਅਹਿੰਸਾ, ਕਾਨੂੰਨ, ਲੋਕਤੰਤਰ ਜਿਹੇ ਰਾਹ ਸ਼ਾਸ਼ਕਾਂ 'ਤੇ ਕੋਈ ਬਹੁਤਾ ਅਸਰ ਨਹੀਂ ਕਰਦੇ
ਅਗਿਆਤ