ਕੋਠੀਆਂ-ਗੱਡੀਆਂ-ਕਿੱਲਿਆਂ ਦੇ ਮਾਲਕ, ਮੁੱਛ ਮਰੋੜ ਸਰਦਾਰ ਤੇ ਰਸੂਖਦਾਰ, ਉੱਚਿਆਂ ਘਰਾਂ ਦੇ ਕਹਿੰਦੇ-ਕਹਾਉਂਦੇ ਇੱਜ਼ਤਦਾਰ, ਵੱਡੇ-ਵੱਡੇ ਅਹੁਦੇਦਾਰ, ਖ਼ਾਨਦਾਨੀ ਸ਼ਰੀਫ਼ ਤੇ ਸਮਝਦਾਰ ਪੰਜਾਬੀਆਂ ਵਿੱਚੋਂ ਸੌ ਪਿੱਛੇ ਦੋ-ਚਾਰ ਈ ਰਹਿਗੇ ਜਿਨ੍ਹਾਂ ਨੇ ਕਦੇ ਕਿਸੇ ਦੇ ਪੈਸੇ ਨਾ ਹੜੱਪੇ ਹੋਣ। ਊਂ ਅਸੀਂ ਆਹ ਹੁੰਨੇ ਆਂ ਅਸੀਂ ਔਹ ਹੁੰਨੇ ਆਂ, ਅਸੀਂ ਆਹ ਕਰਦਾਂਗੇ ਅਸੀਂ ਔਹ ਕਰਦਾਂਗੇ... ਦੁਰ ਫਿਟੇ ਮੂੰਹ ਐਹੋ ਜੀਆਂ ਸ਼ਕਲਾਂ ਤੇ ਇਨ੍ਹਾਂ ਨੂੰ ਜੰਮਣ ਆਲਿਆਂ ਦੇ...
Читать полностью…ਕੌੜੇ ਬੋਲ
ਧਾਰਮਿਕ ਠੇਕੇਦਾਰਾਂ ਦੁਆਰਾ ਮੁੜ-ਮੁੜ ਵੇਚ ਕੇ ਕਮਾਈ ਦਾ ਬਣਾਇਆ ਧੰਦਾ ਜਾਂ ਕੂੜੇ ਦੇ ਢੇਰਾਂ 'ਤੇ ਰੁਲਦੇ ਰੁਮਾਲਿਆਂ, ਚਾਦਰਾਂ ਦੀ ਥਾਂ ਤਨ ਢਕਣ ਲਈ ਕੱਪੜਿਆਂ ਦਾ ਚੜ੍ਹਾਵਾ ਚੜ੍ਹਦਾ ਹੁੰਦਾ ਤੇ ਅੱਗੇ ਲੋੜਵੰਦਾਂ ਨੂੰ ਵੰਡੇ ਜਾਂਦੇ, ਤਾਂ ਗ਼ਰੀਬ-ਗੁਰਬਿਆਂ ਦਾ ਸੋਹਣੇ ਕੱਪੜੇ ਪਾਉਣ ਦਾ ਸੁਪਨਾ ਵੀ ਪੂਰਾ ਹੋ ਜਾਂਦਾ ਤੇ ਨਾ ਠੰਢ ਵਿੱਚ ਕੋਈ ਠੁਰ-ਠੁਰ ਕਰਕੇ ਮਰਦਾ...
ਅਗਿਆਤ
ਹੰਢਿਆ-ਵਰਤਿਆ
ਜਿੰਨਾ ਜ਼ਿਆਦਾ ਲੋਕ ਤੁਹਾਨੂੰ ਜਾਣਨ ਲੱਗ ਜਾਣਗੇ, ਓਨਾ ਜ਼ਿਆਦਾ ਓਹ ਤੁਹਾਡੇ 'ਚ ਨੁਕਸ ਕੱਢਣਗੇ, ਤੁਹਾਨੂੰ ਮੱਤਾਂ ਦੇਣਗੇ, ਤੁਹਾਨੂੰ ਬਦਨਾਮ ਕਰਨਗੇ, ਤੁਹਾਡੇ ਰਾਹ ਦਾ ਰੋੜਾ ਬਣਨਗੇ, ਇਸ ਲਈ ਚੰਗਾ ਇਹੋ ਏ ਕਿ ਜਾਣ-ਪਛਾਣ ਤੋਂ ਦੂਰ ਈ ਰਹੋ...
ਅਗਿਆਤ
ਠਾਹ ਸੋਟਾ
ਵਿਵਾਦ ਵਧਦਾ ਦਿਸਣ 'ਤੇ ਰਿਸ਼ਤੇ ਖਰਾਬ ਤੇ ਜੂਤ-ਪਤਾਣ ਹੋਣ ਨਾਲੋਂ ਖੁਸ਼ਗਵਾਰ ਮਹੌਲ 'ਚ ਬਲੌਕ ਬਟਨ ਨੱਪਿਆਂ ਜਾਂ ਦੂਰੀ ਬਣਾਉਣੀ ਚੰਗਾ ਰਹਿੰਦਾ ਹੈ...
ਅਗਿਆਤ
ਰੀਲ
8-10 ਸਕਿੰਟਾਂ ਦੀ ਵੀਡੀਓ 'ਚ ਸਾਗ ਬਣਾਉਣ ਦਾ ਤਰੀਕਾ ਦੱਸ ਰਹੀ, "ਏਦਾਂ ਕੱਟ ਲੈਣਾ, ਫੇਰ ਮਿਕਸੀ ਚ ਗਰੈਂਡ ਕਰ ਲੈਣਾ, ਫੇਰ..." ਮਗਰਲੇ 2 ਕੁ ਸਕਿੰਟ 'ਚ ਓਹਦੇ ਜਵਾਕ ਬੁਰਕੀ ਮੂੰਹ 'ਚ ਪਾ ਕੇ ਯੰਮੀ-ਯੰਮੀ ਕਰਨ ਡਹੇ... ਨਾ ਮੁਟਿਆਰ ਨੂੰ ਪਤਾ ਵਈ ਸਾਗ ਕੱਟਿਆ ਨੀ ਚੀਰਿਆ ਜਾਂਦਾ, ਨਾ ਜਵਾਕਾਂ ਨੂੰ ਘੋਟਣੀ ਆਲੇ ਸਾਗ ਦਾ ਸਵਾਦ ਪਤਾ, ਸਿਹਤ ਤੇ ਬੋਲੀ ਜਾਵੇ ਢੱਡੇ ਖੂਹ 'ਚ, ਲੈਕ ਤੇ ਵਿਊ ਮਿਲ ਜਾਣ...
ਅਗਿਆਤ
ਠਾਹ ਸੋਟਾ
ਰਿਸ਼ਵਤ, ਨਸ਼ਾ ਜਾਂ ਅਜਿਹੀਆਂ ਹੋਰ ਅਲਾਮਤਾਂ ਓਨਾ ਚਿਰ ਖਤਮ ਨਹੀਂ ਹੋ ਸਕਦੀਆਂ ਜਿੰਨਾ ਚਿਰ ਦੋਸ਼ੀਆਂ ਨੂੰ ਮੌਕੇ 'ਤੇ ਫ਼ਾਹੇ ਲਾਉਣ ਵਰਗੇ ਕਾਨੂੰਨ ਨੀ ਬਣਦੇ ਤੇ ਭਾਰਤ 'ਚ ਅਜਿਹੇ ਕਾਨੂੰਨ ਕਦੇ ਨਹੀਂ ਬਣ ਸਕਦੇ... ਹਾਂ, ਯੁੱਗ ਬਦਲ ਜਾਵੇ ਤਾਂ ਵੱਖਰੀ ਗੱਲ ਈ...
ਅਗਿਆਤ
ਡੂੰਘੇ ਬੋਲ
ਆਖਰੀ ਸੰਦੇਸ਼ ਆਇਆ, ਅੱਜ ਮੇਰੇ ਰੂਪ 'ਚ ਕਿਸਮਤ ਤੇਰੇ ਕੋਲ ਆਣ ਕੇ ਮੁੜਗੀ...
ਮੈਂ ਸੋਚਿਆ, ਜੀਹਦੀ ਅੱਜ ਤੱਕ ਕਿਸਮਤ ਨਾਲ ਮੁਲਾਕਾਤ ਨੀ ਹੋਈ, ਇੱਕ ਛੱਡ ਹਜ਼ਾਰ ਆਰ ਮੁੜੇ, ਕੀ ਫਰਕ ਪੈਂਦਾ..!
ਅਗਿਆਤ
ਇੱਕ ਖ਼ਬਰ
ਨਵੇਂ ਆਏ ਧਾਕੜ ਅਫ਼ਸਰ ਨੇ ਸੜਕ ਦੇ ਨਾਲ ਸਰਕਾਰੀ ਜ਼ਮੀਨ 'ਤੇ ਇੱਕ ਇੱਟ ਤੋਂ ਵਧਕੇ ਮੇਲਾ ਲੱਗਣ ਤੱਕ ਦਾ ਪੀਰ ਬਾਬੇ ਦਾ ਠਗਠਗਾ ਰਾਤੋ-ਰਾਤ ਸਾਫ਼ ਕਰਵਾ ਦਿੱਤਾ ਤਾਂ ਅਗਲੇ ਦਿਨ ਦਫ਼ਤਰ ਮੂਹਰੇ ਬੈਂ-ਬੈਂ ਹੋਣ ਲੱਗੀ...
ਅਗਿਆਤ
ਕੌੜਾ ਸੱਚ
18 ਸਾਲ ਤੋਂ ਬਾਅਦ ਤੁਹਾਨੂੰ ਆਪਣੇ ਬੱਚਿਆਂ ਨੂੰ ਛੋਟੀਆਂ-ਛੋਟੀਆਂ ਗੱਲਾਂ 'ਤੇ ਤਾਨ੍ਹੇ-ਮਿਹਣੇ ਮਾਰਨ ਦਾ ਕੋਈ ਹੱਕ ਨਹੀਂ... ਫਿਰ ਵੀ ਜੇ ਤੁਹਾਡੀ ਔਲਾਦ ਵਿਹਲੜ, ਨਿਕੰਮੀ, ਅਵਾਰਾ ਹੈ ਤਾਂ ਤੁਸੀਂ ਜ਼ਿੰਮੇਵਾਰ ਹੋ...
ਅਗਿਆਤ
ਆਖਰੀ ਖਤ
ਚੰਨੀਏ! ਮੈਂ ਬਿਲਕੁਲ ਬੇਕਸੂਰ ਆਂ... ਮੈਂ ਕੋਈ ਗੁਨਾਹ ਨਹੀਓਂ ਕੀਤਾ... ਪਰ ਜੇ ਕਿਸੇ ਨੂੰ ਪਿਆਰ ਕਰਨਾ ਗੁਨਾਹ ਤੇ ਯਾਦ ਕਰਨਾ ਦੋਸ਼ ਐ ਤਾਂ ਏਹ ਦੋਵੇਂ ਐਬ ਮੇਰੇ 'ਚ ਹਨ... ਮੈਂ ਝੂਠ ਨਹੀਓਂ ਬੋਲਦਾ, ਮੈਂ ਮਰ ਸਕਨਾ ਪਰ ਤੈਨੂੰ ਯਾਦ ਕੀਤੇ ਬਿਨਾਂ ਰਹਿ ਨੀ ਸਕਦਾ...
ਮੈਂ ਸ਼ੁਦਾਈ ਆਂ, ਪਾਗ਼ਲ ਆਂ ਪਰ ਦੁਨੀਆਂ ਦਾ ਹਰ ਬੋਲ ਮੈਨੂੰ ਬੇਅਰਥ ਜਾਪਦਾ ਏ... ਜਿੰਨਾ ਮੈਂ ਦੂਜਿਆਂ ਨੂੰ ਭੁੱਲ ਚੁੱਕਾਂ ਓਨਾ ਬਹੁਤਾ ਤੈਨੂੰ ਜਾਣਦਾ ਪਿਆਂ... ਮੈਂ ਤੈਨੂੰ ਆਪਣੇ ਦਿਲ ਵਿੱਚ ਡੂੰਘਿਆਂ ਗੱਡਣਾ ਚਾਹੁੰਨਾ, ਜੀਹਨੂੰ ਕੋਈ ਹੋਣੀ ਵੀ ਨਾ ਪੱਟ ਸਕੇ...
ਮਿੱਠੀਏ! ਰਾਤ ਬਹੁਤ ਬੀਤ ਚੁੱਕੀ ਏ... ਮੇਰੇ ਨੈਣ ਪ੍ਰੇਮ ਰਸ ਡੋਲ ਰਹੇ ਨੇ... ਮੈਂ ਡਿੱਗ ਪੈਣਾ ਚਾਹੁੰਨਾ, ਬਿਸਤਰੇ ਜਾਂ ਕਬਰ ਵਿੱਚ, ਮੇਰੇ ਲਈ ਦੋਵੇਂ ਇੱਕੋ ਜਿਹੇ ਨੇ...
ਅਗਿਆਤ
ਠਾਹ ਸੋਟਾ
ਸਿਆਣੇ ਆਂਹਦੇ ਸੀ ਗਿਆਨ ਦੋ ਤਰ੍ਹਾਂ ਦਾ ਹੁੰਦਾ, ਅੱਖਰੀ ਗਿਆਨ ਤੇ ਅਨੁਭਵੀ ਗਿਆਨ... ਪਰ ਅੱਜਕਲ੍ਹ ਇੱਕ ਤੀਜੀ ਤਰ੍ਹਾਂ ਦਾ ਗਿਆਨ ਵੀ ਬਣ ਚੁੱਕਾ, ਨੈੱਟ ਗਿਆਨ ਤੇ ਬਹੁਤੇ ਗਿਆਨੀ ਏਸੇ ਗਿਆਨ ਤੋਂ ਬਣ ਰਹੇ ਨੇ...
ਅਗਿਆਤ
ਹੰਢਿਆ ਵਰਤਿਆ
ਕਈਆਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਤੁਹਾਡੇ ਕੋਲ ਕੋਈ ਕਲਾ, ਤਜ਼ਰਬਾ ਜਾਂ ਵਿਲੱਖਣਤਾ... ਤੁਸੀਂ ਬਿਮਾਰ, ਬੇਰੁਜ਼ਗਾਰ ਜਾਂ ਲੋੜਵੰਦ ਓ... ਤੁਸੀਂ ਨਿਰਪੱਖ, ਸ਼ਾਂਤ ਜਾਂ ਗੁਣੀ-ਗਿਆਨੀ ਓ... ਬਸ ਜੇ ਤੁਹਾਡੇ ਵਿਚਾਰ ਓਹਦੇ ਕੱਟੜ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ ਤਾਂ ਓਹਦੇ ਲਈ ਤੁਸੀਂ ਕੂੜੇ ਬਰਾਬਰ ਓ...
ਅਗਿਆਤ
ਠਾਹ ਸੋਟਾ
ਜੇ ਤੁਸੀਂ ਕੋਈ ਦੋ ਲੰਬਰ ਦਾ ਧੰਦਾ ਪੂਰੀ ਸਫ਼ਾਈ ਨਾਲ ਕਰਨਾ ਚਾਹੁੰਦੇ ਓ ਤਾਂ ਧਰਮ ਦਾ ਚੋਲਾ ਓੜ ਲਓ...
ਅਗਿਆਤ
ਊਂ ਗੱਲ ਐ ਇੱਕ
ਜਿਹੜੇ ਚੈਨਲਾਂ ਆਲੇ, ਫੇਸਬੁੱਕੀਏ, ਯੂਟੁਬਰ, ਸਮਾਜ-ਸੇਵੀ ਤੇ ਰੀਲਾਂ ਆਲੇ ਲੱਲੂ-ਪੰਜੂ 'ੜਾਟ ਪਾਉਂਂਦੇ ਸੀ, ਹਾਈਡਰਾ ਪੋਕਲੈਨਾਂ ਲਿਆਓ, ਪਹਿਲੀ ਗੋਲੀ ਮੈਂ ਖਾਊਂ, ਪੰਜ ਮਿੰਤ 'ਚ ਦਿੱਲੀ ਵਗੈਰਾ-ਵਗੈਰਾ, 21-ਫ਼ਰਵਰੀ ਨੂੰ ਬਾਡਰਾਂ ਨੇੜੇ ਭਾਲੇ ਨੀ ਸੀ ਥਿਆਉਂਦੇ... ਦਸ ਕੁ ਦਿਨ ਲੁਕ-ਛਿਪ ਦਿਨ ਕੱਟਕੇ ਹੁਣ ਫੇਰ ਠੰਡੀ ਜਹੀ ਸੁਰ ਨਾਲ ਸ਼ੰਭੂ-ਖਨੌਰੀ ਜਾ-ਜਾ ਵੀਡੀਓ ਪਾਉਣ ਲਾਪੇ, ਕਿਉਂਕਿ ਏਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਪੰਜਾਬੀ ਦਸ ਕੁ ਦਿਨਾਂ 'ਚ ਸਭ ਭੁੱਲ-ਭੁਲਾ ਜਾਂਦੇ ਆ...
ਅਗਿਆਤ
ਠਾਹ ਸੋਟਾ
ਅਣਖ ਆਲੇ ਬੰਦੇ ਤੋਂ ਕੋਈ ਗਲਤੀ ਹੋਜੇ, ਬੰਦਾ ਊਈਂ ਸ਼ਰਮ ਨਾਲ ਡੁੱਬ ਕੇ ਮਰ ਜਾਂਦਾ ਪਰ ਆਹ ਰੀਲਾਂ ਆਲੀਆਂ ਚਵਲਾਂ (ਜਾਣਬੁੱਝ ਕੇ) ਗਲਤੀ ਕਰਕੇ ਚੌਥੇ ਕੁ ਦਿਨ ਫੇਰ ਮਟਕਾਉਣ ਲੱਗ ਜਾਂਦੀਆਂ...
ਅਗਿਆਤ
ਡੂੰਘੇ ਬੋਲ
ਅਜੋਕਾ ਮਾਹੌਲ ਦੇਖ ਕੇ ਲਗਦਾ ਕਿ ਹੁਣ ਇਹ ਅਰਦਾਸ ਵੀ ਕਰਨੀ ਪਿਆ ਕਰੇਗੀ "ਰੱਬਾ..! ਮੈਨੂੰ ਮੇਰੇ ਦੋਸਤਾਂ, ਰਿਸ਼ਤੇਦਾਰਾਂ ਤੇ ਗਵਾਂਢੀਆਂ ਤੋਂ ਬਚਾਈਂ, ਦੁਸ਼ਮਣਾਂ ਦਾ ਤਾਂ ਮੈਨੂੰ ਪਤਾ ਐ..."
ਅਗਿਆਤ
ਡੂੰਘੇ ਬੋਲ
ਅੰਤਰ ਧਿਆਨ ਹੋ ਕੇ ਸੋਚੀਏ ਤਾਂ ਬੋਹੜਾਂ, ਪਿੱਪਲਾਂ, ਪਿਲਕਣਾਂ ਤੇ ਸੰਘਣੇ ਘਣ-ਛਾਵੇਂ ਰੁੱਖਾਂ ਵਾਲਾ ਪੰਜਾਬ ਅੱਜ ਸਾਨੂੰ ਕਿਤੇ ਨੀ ਲੱਭਦਾ... ਰੁੱਖ ਤਾਂ ਹੈਨ ਪਰ ਟਾਵੇਂ-ਟਾਵੇਂ, ਜਾਂ ਫਿਰ ਪਲਾਸਟਿਕ ਦੇ ਜਾਂ ਫਿਰ ਕੰਧਾਂ ਉੱਤੇ ਲੱਗੇ ਵਾਲਪੇਪਰਾਂ ਵਿੱਚ... ਇਨ੍ਹਾਂ ‘ਤੇ ਨਾ ਤਾਂ ਬੋਹੜਾਂ, ਪਿੱਪਲਾਂ ਵਾਂਗ ਪੀਂਘ ਪੈਂਦੀ ਏ, ਨਾ ਏਹਦੀ ਛਾਵੇਂ ਮੰਜੇ ਡੱਠਦੇ ਹਨ, ਨਾ ਪੰਚੈਤਾਂ ਜੁੜਦੀਆਂ ਨੇ... ਹਰ ਬੰਦਾ ਵਾਹੋਦਾਹੀ ਆਪਣੀ ਦੌੜ ਵਿੱਚ ਈ ਗ਼ਲਤਾਨ ਏ, ਕੱਲਮ-ਕੱਲਾ ਵਿਕਾਸ ਕਰਨਾ ਚਾਹੁੰਦਾ ਏ... ਬਿਲਕੁਲ ਸਫੈਦੇ ਵਾਂਗ ਅੰਬਰ ਛੂਹਣਾ ਚਾਹੁੰਦਾ ਏ, ਪਰ ਘਣ-ਛਾਵਾਂ ਰੁੱਖ ਨਹੀਂ ਬਣਦਾ...
(ਅਗਿਆਤ)
ਚੰਗਾ ਫੇਰ
ਭਾਵੇਂ ਸਾਨੂੰ ਅਲਵਿਦਾ ਕਹਿਣਾ ਪਿਆ ਪਰ ਇਹ ਅੰਤ ਨਹੀਂ ਹੋਵੇਗਾ... ਮੈਂ ਹਰ ਸਮੇਂ ਤੁਹਾਡੇ ਬਾਰੇ ਸੋਚਾਂਗਾ ਤੇ ਹਮੇਸ਼ਾ ਤੁਹਾਨੂੰ ਦੋਸਤ ਕਹਾਂਗਾ... ਅਸੀਂ ਲਿਖਾਂਗੇ, ਅਸੀਂ ਮਿਲਾਂਗੇ, ਅਸੀਂ ਇੱਕ-ਦੂਜੇ ਨੂੰ ਯਾਦ ਰੱਖਾਂਗੇ... ਸਾਡੀਆਂ ਯਾਦਾਂ ਸਾਨੂੰ ਮੁਸਕਰਾਉਣ ਤੇ ਜਿਉਣ ਵਿੱਚ ਮਦਦ ਕਰਨਗੀਆਂ ਤੇ ਅਸੀਂ ਕਦੇ ਉਦਾਸ ਨਹੀਂ ਹੋਵਾਂਗੇ...
ਅਗਿਆਤ
ਡੂੰਘੇ ਬੋਲ
ਬਹੁਤੇ ਲਾਇਕ ਵਿਅਕਤੀ ਅਕਸਰ ਪੈਸਾ ਕਮਾਉਣ ਜਾਂ ਜ਼ਿੰਦਗੀ ਜਿਉਣ 'ਚ ਪਿੱਛੇ ਰਹਿ ਜਾਂਦੇ ਨੇ...
ਅਗਿਆਤ
ਪਹਿਲਾਂ ਤੇ ਹੁਣ
ਭਲੇ ਵੇਲਿਆਂ 'ਚ 2-3 ਧਾਤਾਂ ਹੁੰਦੀਆਂ ਸੀ ਤੇ ਜੋ ਵੀ ਚੀਜ਼ ਬਣਦੀ ਸੀ ਨਿੱਗਰ ਤੇ ਹੰਢਣਸਾਰ ਹੁੰਦੀ ਸੀ, ਅੱਜਕਲ੍ਹ ਐਨਾ ਕੁਸ਼ ਆ ਗਿਆ ਕਿ ਅਸਲ-ਨਕਲ ਦਾ ਪਤਾ ਈ ਨੀ ਚਲਦਾ... ਏਹੀ ਹਾਲ ਲੋਕਾਂ ਦੇ ਦਿਲ-ਦਿਮਾਗ ਨਾਲ ਹੋਇਆ ਪਿਆ...
ਅਗਿਆਤ
ਭੌਂਦੇ ਖਿਆਲ
ਪਤਾ ਨੀ ਲੋਕੀਂ ਕਿਵੇਂ ਦੂਜੇ ਦੀ ਮਜ਼ਬੂਰੀ ਜਾਂ ਮੁਸ਼ਕਲ ਸਮਝੇ ਬਿਨਾਂ, ਆਪਣੇ ਅਰਗਾ ਸੁਖੀ ਸਮਝ ਕੇ ਮੂੰਹ ਫੁਲਾ ਲੈਂਦੇ ਨੇ...
ਅਗਿਆਤ
ਹਮਦਰਦੀ
ਇਕਾਂਤ 'ਚ ਉਦਾਸ ਬੈਠੇ ਨੂੰ ਦੇਖ ਕਿਸੇ ਨੇ ਆ ਕੇ ਪੁੱਛਿਆ ਤਾਂ ਓਹਨੇ ਕਿਹਾ "ਜੀ ਤੁਸੀਂ ਜਾ ਸਕਦੇ ਓ, ਮੇਰੇ ਕੋਲ ਤੁਹਾਡੇ ਲਈ ਪੈਸੇ ਨਹੀਂ ਹਨ...", ਏਨਾ ਸੁਣਦਿਆਂ ਈ ਪੁੱਛਣ ਆਲੀ ਕੋਲ ਵਾਪਸ ਮੁੜਨ ਤੋਂ ਸਿਵਾਏ ਕੋਈ ਰਾਹ ਨਾ ਬਚਿਆ...
ਅਗਿਆਤ
ਯਾਦ ਰੱਖੋ
ਘਰ ਦੀ ਰਸੋਈ ਵਿੱਚ ਤਿੰਨ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ...
- ਸ਼ੁੱਧਤਾ
- ਸਫ਼ਾਈ
- ਸੁੱਚਮਤਾ
...ਜੋ ਤੁਹਾਨੂੰ ਬਾਹਰ ਇਕੱਠੀਆਂ ਕਿਤੇ ਨਹੀਂ ਮਿਲਣਗੀਆਂ...
ਅਗਿਆਤ
ਠਾਹ ਸੋਟਾ
ਲੋਕਾਂ ਨੂੰ ਚੂੰਡਣ ਆਲਾ ਤੇ ਖੱਲ ਲਾਹੁਣ ਆਲਾ ਮਹਿਕਮਾ ਵੀ ਪੰਛੀਆਂ ਲਈ ਪਾਣੀ ਦਾ ਕੂੰਡਾ ਭਰਕੇ ਵੀਡੀਓ ਨੈੱਟ 'ਤੇ ਪਾ ਕੇ ਪੁੰਨਦਾਨ ਦਾ ਦਿਖਾਵਾ ਕਰਨ ਡਿਆ...
ਅਗਿਆਤ
ਸ਼ੋਸ਼ਲ-ਮੀਡੀਆ
ਇੱਕ ਦਿਨ ਕੋਈ ਲੈਬਰੇਰੀ ਦੇ ਡੱਡੂ ਨੂੰ ਫੇਹਬੁੱਕ 'ਤੇ ਸੁੱਟ ਗਿਆ... ਫੇਅਬੁੱਕ ਦੇ ਡੱਡੂਆਂ ਨੇ ਤੁਰੰਤ ਘੇਰ ਲਿਆ ਤੇ ਪੁੱਛਿਆ, "ਕਿਥੋਂ ਆਏ ਓ ਜਨਾਬ..!"
"ਲੈਬਰੇਰੀ 'ਚੋਂ..." ਓਹਨੇ ਜਵਾਬ ਦਿੱਤਾ "ਜਿਹੜੀ ਬਹੁਤ ਵੱਡੀ ਹੁੰਦੀ ਐ..."
"ਏਨੀ ਵੱਡੀ..?" ਇੱਕ ਡੱਡੂ ਨੇ ਥੋੜ੍ਹਾ ਸਕਰੋਲ ਕੀਤਾ ਤੇ ਪੁੱਛਿਆ
"ਨਹੀਂ ਬੌਹ ਬੱਡੀ..." ਜਵਾਬ ਮਿਲਿਆ
"ਏਨੀ ਬੱਡੀ..?" ਇੱਕ ਬਲਾਗਰ ਡੱਡੂ ਨੇ ਪੰਜ-ਸੱਤ ਪੇਜ ਕਲਿੱਕ ਕੀਤੇ ਤੇ ਪੁੱਛਿਆ
"ਨਹੀਂ ਏਸ ਤੋਂ ਵੀ ਬੱਡੀ..." ਫੇਰ ਜਵਾਬ ਮਿਲਿਆ
"ਏਨੀ ਬੱਡੀ...?" ਇੱਕ ਡੱਡੂ ਨੇ ਖੂਹ ਦੀ ਫੇਸਬੁੱਕ ਆਈ.ਡੀ. ਨਾਲ ਵੱਟਐਪ ਤੇ ਟਬੀਟਰ ਜੋੜ ਕੇ ਪੁੱਛਿਆ
"ਨਹੀਂ ਨਹੀਂ, ਹੋਰ ਵੀ ਬੱਡੀ..." ਲੈਬਰੇਰੀ ਦੇ ਡੱਡੂ ਨੇ ਜਵਾਬ ਦਿੱਤਾ
...ਅੱਗੋਂ ਗਾਲਾਂ ਦੀ ਵਾਛੜ ਹੋਗੀ. "ਚਵਲ, ਧੂਤਾ, ਫੁਕਰਾ, ਨਕਲੀ, ਕਾਮਰੇਟ, ਜੰਸੀ, ਮੈਸੀ, ਟੈਸੀ..." ਪਤਾ ਨਹੀਂ ਕੀ ਕੀ ਸਰਟੀਫਿਕੇਟ ਵੰਡਤੇ ਤੇ ਸਵਾਲ ਕੀਤਾ, "ਜਦੋਂ ਅਸੀਂ ਸਾਰਾ ਸੋਸ਼ਲ-ਮੀਡੀਆ ਈ ਗਾਹਤਾ, ਹੋਰ ਪਿੱਛੇ ਕਿਹੜਾ ਗਿਆਨ ਰਹਿਗਿਆ..!"
ਅਗਿਆਤ
ਇੱਕ ਖ਼ਬਰ
ਖੌਰੇ ਲੋਕਾਂ ਦਾ ਪੰਜਾਬ ਨਾਲ ਮੋਹ ਬਾਹਲਾ ਵਧ ਗਿਆ ਜਾਂ ਸਮਾਨ ਨਾਲ ਪਰ ਸੁਣਿਆ ਅੱਜਕਲ੍ਹ ਬਾਹਰ ਗਏ ਲੋਕੀਂ ਘਰਾਂ ਦਾ ਪੁਰਾਤਨ ਸਮਾਨ ਵੀ ਨਾਲੇ ਲਿਜਾਣ ਲਾਪੇ...
ਅਗਿਆਤ
ਗੋਡੇ ਚਾਹੇ ਗਿੱਟੇ
ਢੇਰ ਸਾਰੀਆਂ ਕਿਤਾਬਾਂ ਪੜ੍ਹ ਕੇ ਡਾਕਟਰ, ਇੰਜੀਨੀਅਰ, ਵਕੀਲ, ਪ੍ਰੋਫੈਸਰ, ਵਿਗਿਆਨੀ, ਅਫ਼ਸਰ ਜਾਂ ਮੁਲਾਜ਼ਮ ਬਣਨ ਦੇ ਬਾਵਜੂਦ ਵੀ ਜੇ ਮਨ 'ਚ ਵਹਿਮ-ਭਰਮ, ਜਾਦੂ-ਟੂਣਾ, ਭੂਤ-ਪ੍ਰੇਤ, ਚਮਤਕਾਰ, ਗੰਦੀ ਸੋਚ, ਗਲੇ-ਸੜ੍ਹੇ ਵਿਚਾਰ ਤੇ ਗੈਰ-ਵਿਗਿਆਨਕ ਤਰੀਕੇ ਰਹਿਣ ਤਾਂ ਅਜਿਹਾ ਕਿਤਾਬੀ ਗਿਆਨ ਗਧੇ 'ਤੇ ਲੱਦੇ ਬੋਝ ਵਾਂਗ ਏ...
ਅਗਿਆਤ
ਭੌਂਦੇ ਖਿਆਲ
ਮੰਜੇ 'ਤੇ ਉੱਸਲਵੱਟੇ ਲੈਂਦਿਆਂ ਅੱਧੀ ਰਾਤ ਆਣ ਢੁਕੀ ਸੀ... ਮਨ 'ਚ ਵਾਰ-ਵਾਰ ਇੱਕੋ ਸੁਆਲ ਆ ਰਿਹਾ ਸੀ ਕਿ ਸ਼ਿਕਵਾ ਕਰਾਂ ਜਾਂ ਸ਼ੁਕਰਾਨਾ..? ਨਾਲ ਈ ਦੂਜਾ ਸੁਆਲ ਉੱਠ ਖੜਦਾ, ਕਿਸ ਦਾ ਤੇ ਕਿਸ ਗੱਲ ਦਾ..!
ਅਗਿਆਤ
ਵੇਲੇ-ਵੇਲੇ ਦੀ ਗੱਲ
ਪਹਿਲੇ ਲੋਕੀਂ ਛੋਟੀ ਜਿਹੀ ਕਮਾਈ ਦਾ ਵੱਡਾ ਸਾਰਾ ਹਿੱਸਾ ਸਰੀਰ ਤੇ ਖਾਧ-ਖੁਰਾਕਾਂ ਲਈ ਖਰਚਦੇ ਸਨ, ਅੱਜਕਲ੍ਹ ਵੱਡੀ ਕਮਾਈ ਦਾ ਛੋਟਾ ਜਿਹਾ ਹਿੱਸਾ...
ਅਗਿਆਤ